Slide
Slide
Slide
Slide
Slide
previous arrow
next arrow

ਤੀਜੀ ਪੈਦਲ ਸ਼ਬਦ ਚੌਂਕੀ ਯਾਤਰਾ

ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਤੋਂ ਗੁਰਦੁਆਰਾ ਦਾਤਾ ਬੰਦੀ ਛੋੜ, ਕਿਲ੍ਹਾ ਗਵਾਲੀਅਰ

ਕਾਰ ਸੇਵਾ: ਆਰੰਭ ਅਤੇ ਵਿਕਾਸ

ਸਿੱਖ ਧਰਮ ਵਿੱਚ ਸੇਵਾ ਦਾ ਅਧਿਕ ਮਹੱਤਵ ਹੈ, ਇਹ ਸਚਮੁੁੱਚ ਇੱਕ ਨਿਸ਼ਕਾਮ ਸਾਧਨਾ ਹੈ। ਇਸਦਾ ਮਨੁੱਖਤਾ ਦੇ ਕਲਿਆਣ ਵਿੱਚ ਵਿਸ਼ੇਸ਼ ਮਹੱਤਵ ਹੈ। ਸੰਸਾਰ ਦੇ ਲਗਭਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ। ਭਗਤੀ ਮਾਰਗ ਵਿੱਚ ਇਸਦਾ ਵਿਸ਼ੇਸ਼ ਸਥਾਨ ਹੈ।

ਅਰਥ:- ਸੇਵਾ ਸੰਸਕ੍ਰਿਤ ਦਾ ਸ਼ਬਦ ਤੇ ਪ੍ਰਕਰਣ ਅਨੁਸਾਰ ਇਸਦੇ ਵੱਖ-ਵੱਖ ਅਰਥ ਹਨ, ਜਿਵੇਂ- ਖਿਦਮਤ, ਟਹਿਲ, ਸਿਮਰਨ, ਬੰਦਗੀ, ਪੂਜਾ, ਉਪਾਸਨਾ। ਫਾਰਸੀ ਵਿੱਚ ਸ਼ੇਵਹ, ਤਰੀਕਾ ਅਤੇ ਕਾਇਦਾ। ਸਿੰਧੀ ਵਿੱਚ ਸੇਵਾ ਦਾ ਉਚਾਰਣ ਸ਼ੇਵਾ ਹੈ। ਇਸਦਾ ਅਰਥ ਪੂਜਾ ਭੇਟਾ ਵੀ ਹੈ।

ਗੁਰੂ ਕਾਲ:- ਸੇਵਾ ਦਾ ਮਹਾਤਮ ਸਿੱਖ ਧਰਮ ਦੇ ਆਰੰਭ ਤੋਂ ਹੀ ਪ੍ਰਤੱਖ ਹੈ। ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰ ਵਿੱਚ ਹੀ ਆਪਣਾ ਮਿਸ਼ਨ ਮਾਨੋ ਸੇਵਾ ਨਾਲ ਆਰੰਭ ਕੀਤਾ। ਪਿਤਾ ਜੀ ਦੁਆਰਾ ਵਪਾਰ ਲਈ ਦਿੱਤੇ ਵੀਹ ਰੁਪਇਆਂ ਨਾਲ ਸਾਧ ਜਨਾਂ ਦੀ ਸੇਵਾ, ਜੋ ਸਿੱਖੀ ਦੀ ਅਧਾਰਸ਼ਿਲਾ ਸੀ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਸੇਵਾ ਦਾ ਕੇਂਦਰ ਬਣਾ ਕੇ ਲੰਗਰ, ਪੰਗਤ, ਸੰਗਤ ਨੂੰ ਸੁਰਜੀਤ ਰੱਖਿਆ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਨੇ ਨਗਰਾਂ ਦੀ ਸਥਾਪਨਾ ਕਰਕੇ ਸੇਵਾ ਦੇ ਮਹਾਨ ਕੇਂਦਰ ਸਥਾਪਿਤ ਕੀਤੇ। ਸੋ ਇਸੇ ਤਰਾਂ ਗੁਰੂ ਕਾਲ (1469 ਤੋਂ 1708) ਤੋਂ ਬਾਅਦ ਬੇਅੰਤ ਸਿੱਖਾਂ ਦੀਆਂ ਮਿਸਾਲਾਂ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ ਜਾਂ ਆਪਣਾ ਆਪ ਕੁਰਬਾਨ ਕੀਤਾ।

ਇਤਹਾਸ: ਖਡੂਰ ਸਾਹਿਬ

ਸੰਸਾਰ ਦੇ ਧਾਰਮਿਕ ਇਤਿਹਾਸ ਨੂੰ ਪੜਿਆ ਜਾਵੇ ਤਾਂ ਗਿਆਤ ਹੁੰਦਾ ਹੈ ਕਿ ਹਰ ਧਰਮ ਵਿਚ ਕੁਝ ਅਜਿਹੇ ਨਗਰ ਜਾਂ ਸ਼ਹਿਰ ਮਹੱਤਵਪੂਰਨ ਹੁੰਦੇ ਹਨ, ਜਿਨ੍ਹਾਂ ਨਗਰਾਂ ਆਦਿ ਨੂੰ ਧਰਮ ਦੇ ਸੰਸਥਾਪਕ, ਪੈਗੰਬਰ, ਗੁਰੂ ਸਾਹਿਬਾਨ ਆਦਿ ਨੇ ਆਪਣੀਆਂ ਗਤੀਵਿਧੀਆਂ ਦਾ ਵਿਸ਼ੇਸ ਕੇਂਦਰ ਬਣਾਇਆ ਹੁੰਦਾ ਹੈ।ਅਜਿਹੇ ਪਵਿਤਰ ਸਥਾਨਾ ਦਾ ਜ਼ਿਕਰ ਸਾਮੀ ਅਤੇ ਭਾਰਤੀ ਧਰਮਾਂ ਵਿਚ ਵਿਸ਼ੇਸ ਤੌਰ ’ਤੇ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਸਾਹਿਬ ਨਗਰ ਦੀ ਸਥਾਪਨਾ ਕੀਤੀ, ਜੋ ਨਿਰੋਲ ਗੁਰਮਤਿ ਸਿਧਾਂਤਾ ’ਤੇ ਉਸਰਿਆ ਹੋਇਆ ਨਗਰ ਸੀ, ਜਿਸ ਦੀ ਨਿਤਾਪ੍ਰਤੀ ਮਰਿਯਾਦਾ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ਕਰਦੇ ਹਨ। ਗੁਰੂ ਅੰਗਦ ਦੇਵ ਜੀ ਨੇ ਬਿਆਸ ਦਰਿਆ ਦੇ ਕੰਢੇ ਖਡੂਰ ਸਾਹਿਬ ਨੂੰ ਆਪਣੇ ਪ੍ਰਚਾਰ-ਪ੍ਰਸਾਰ ਦਾ ਕੇਂਦਰੀ ਸਥਾਨ ਬਣਾਇਆ। ਭਾਵੇਂ ਵੈਦਿਕ, ਸਲਤਨਤ ਕਾਲ ਅਤੇ ਮੁੱਢਲੇ ਮੁਗਲ ਕਾਲ ਵਿੱਚ ਇਸ ਸਥਾਨ ਦੀ ਧਾਰਮਿਕ ਤੇ ਸੱਭਿਆਚਾਰਕ ਭੂਮਿਕਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਪਰ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਨੇ ਇਸ ਸਥਾਨ ਨੂੰ ਵਡਿਆਈ ਬਖਸ਼ ਕੇ ਸੰਸਾਰ ਭਰ ਵਿੱਚ ਪ੍ਰਸਿੱਧ ਕੀਤਾ ਹੈ। ਫਲਸਰੂਪ ਇਹ ਸਥਾਨ ਸਿੱਖ ਧਰਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਤੇ ਇਤਿਹਾਸਕ ਕੇਂਦਰ ਬਣ ਚੁੱਕਾ ਹੈ।

Our ekit SCHOOL courses

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਅਧਿਆਤਮਿਕ ਅਤੇ ਸਮਾਜਿਕ ਵਿਕਾਸ ਕਰਨ ਹਿਤ ਸੰਗਤ, ਪੰਗਤ, ਲੰਗਰ, ਗੁਰਦੁਆਰਾ ਆਦਿ ਸੰਸਥਾਵਾਂ ਦਾ ਆਗਾਜ ਕੀਤਾ।ਇਨ੍ਹਾਂ ਵਿੱਚੋਂ ਗੁਰਦੁਆਰਾ ਮਹੱਤਵਪੂਰਨ ਸੰਸਥਾ ਹੈ ਕਿਉਂਕਿ ਸੰਗਤ, ਪੰਗਤ, ਲੰਗਰ ਆਦਿ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦੁਆਰੇ ਨਾਲ ਸੰਬੰਧਿਤ ਹਨ।ਸਿੱਖ ਧਰਮ ਦੇ ਮੁੱਢ ਤੋਂ ਹੀ ਇਹ ਸੰਸਥਾ ਧਰਮਸ਼ਾਲਾ ਦੇ ਰੂਪ ਵਿੱਚ ਪ੍ਰਗਟ ਹੋਈ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੌਰਾਨ ਅਤੇ ਉਸ ਤੋਂ ਬਾਅਦ ਅਗਿਆਨਤਾ ਵਿੱਚ ਫਸੀ ਲੁਕਾਈ ਨੂੰ ਜਿੱਥੇ-ਜਿੱਥੇ ਅਧਿਆਤਮਿਕ ਗਿਆਨ ਬਖਸ਼ਿਸ਼ ਕੀਤਾ ਉੱਥੇ-ੳੁੱਥੇ ਧਰਮਸ਼ਾਲਾਵਾਂ ਕਾਇਮ ਹੋਈਆਂ ਜੋ ਬਾਅਦ ਵਿੱਚ ਗੁਰਦੁਆਰਿਆਂ ਦਾ ਰੂਪ ਧਾਰਨ ਕਰ ਗਈਆਂ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਦੁਆਰਾ ਉਹ ਅਸਥਾਨ ਹੈ ਜਿਸਨੂੰ ਦਸ ਗੁਰੂ ਸਾਹਿਬਾਨ ਜੀ ਨੇ  ਧਰਮ ਪ੍ਰਚਾਰ ਲਈ ਬਣਾਇਆ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਇਸ ਅਸਥਾਨ ਦਾ ਨਾਮ ਧਰਮਸ਼ਾਲਾ ਰਿਹਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸ਼ਾਲਾ ਸ਼ਬਦ ਗੁਰਦੁਆਰਾ ਨਾਮ ਵਿੱਚ ਤਬਦੀਲ ਹੋ ਗਿਆ।ਗੁਰਦੁਆਰੇ ਤੋਂ ਮਿਲਦੇ ਗੁਰਉਪਦੇਸ਼ ਰਾਹੀਂ ਹੀ ਸਿੱਖ ਨੇ  ਅਧਿਆਤਮਿਕਤਾ ਦੇ ਰਸਤੇ ਨੂੰ ਤੈਅ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ।

ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ), ਖਡੂਰ ਸਾਹਿਬ

ਗੁਰਦੁਆਰਾ ਤਪਿਆਣਾ ਸਾਹਿਬ, ਖਡੂਰ ਸਾਹਿਬ

ਗੁਰਦੁਆਰਾ ਮਾਈ ਭਰਾਈ ਜੀ, ਖਡੂਰ ਸਾਹਿਬ

ਗੁਰਦੁਆਰਾ ਚੁਬੱਚਾ ਸਾਹਿਬ ਪਾ 5ਵੀਂ, ਮੰਡਾਲਾ (ਤਰਨ-ਤਾਰਨ)

ਗੁਰਦੁਆਰਾ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ)

ਗੁਰਦੁਆਰਾ ਸਤਿਕਰਤਾਰੀਆਂ ਪਾ: 6ਵੀਂ, ਬਟਾਲਾ (ਗੁਰਦਾਸਪੁਰ)

ਗੁਰਦੁਆਰਾ ਪਾ:5 ਓਠੀਆਂ (ਗੁਰਦਾਸਪੁਰ)

ਗੁਰਦੁਆਰਾ ਕੋਠੜੀ ਸਾਹਿਬ, ਬਾਬਾ ਬੁੱਢਾ ਜੀ ਸ਼ਾਹਪੁਰ ਜਾਜਨ (ਗੁਰਦਾਸਪੁਰ)

ਗੁਰਦੁਆਰਾ ਚੋਲਾ ਸਾਹਿਬ ਪਾ: 9 ਪਿੰਡ ਕਾਲੇਕੇ (ਅੰਮ੍ਰਿਤਸਰ)

ਗੁਰਦੁਆਰਾ ਸਤਲਾਣੀ ਸਾਹਿਬ ਪਾ: 6 ਅੰਮ੍ਰਿਤਸਰ

ਗੁਰਦੁਆਰਾ ਬਾਉਲੀ ਸਾਹਿਬ, ਨਡਾਲਾ (ਕਪੂਰਥਲਾ)

ਗੁਰਦੁਆਰਾ ਨਿਵਾਸ ਅਤੇ ਵਿਆਹ ਅਸਥਾਨ ਮਾਤਾ ਗੁਜਰ ਕੌਰ ਜੀ,ਕਰਤਾਰਪੁਰ (ਜਲੰਧਰ)

ਗੁਰਦੁਆਰਾ ਗੁਰੂਸਰ ਜਲਾਲ, ਬਠਿੰਡਾ

ਗੁਰਦੁਆਰਾ ਗੁੰਗਸਰ ਸਾਹਿਬ ਪਾ: 10 ਬਠਿੰਡਾ

ਗੁਰਦੁਆਰਾ ਚਰਨ ਕਮਲ ਸਾਹਿਬ ਪਾ:10ਵੀਂ , ਨਰਾਇਣਾ (ਰਾਜਸਥਾਨ)

ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ,ਪਾ:6 ਵੀਂ (ਮੱਧ ਪ੍ਰਦੇਸ)

    ਵਾਤਾਵਰਣ ਸੰਭਾਲ ਵਿੱਚ ਕਾਰ ਸੇਵਾ ਦਾ ਯੋਗਦਾਨ

    FROM THE WALL OF FACEBOOK