ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਿਦਿਆਰਥੀਆਂ ਦਾ ਪੰਜ ਰੋਜਾ ਗੁਰਮਤਿ ਕੈਂਪ ਲਗਾਇਆ ਗਿਆ।

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਅਤੇ ਕਾਰ ਸੇਵਾ ਖਡੂਰ ਸਾਹਿਬ ਦੇ ਉੱਦਮ ਸਦਕਾ ਸੰਸਥਾ ਅਧੀਨ ਚੱਲ ਰਹੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਮਿਤੀ 29 ਮਈ ਤੋਂ ਲੈ ਕੇ 2 ਜੂਨ ਤੱਕ ਪੰਜ ਰੋਜਾ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ, ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀ. ਸੈਕੰ. ਸਕੂਲ, ਖਡੂਰ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਦੇਵ ਸਕੂਲ ਕਰਤਾਰਪੁਰ ਸਾਹਿਬ  ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਕੈਂਪ ਦੌਰਾਨ ਹਰੇਕ ਦਿਨ ਦੀ ਸ਼ੁਰੂਆਤ ਪੰਜ ਬਾਣੀਆਂ ਦੇ ਨਿੱਤਨੇਮ ਤੋ ਹੁੰਦੀ ਰਹੀ ਅਤੇ ਕੀਰਤਨ ਸੋਹਿਲਾ ਸਾਹਿਬ ਦੇ ਪਾਠ ਨਾਲ ਦਿਨ ਦੀ ਸਮਾਪਤੀ ਹੁੰਦੀ ਰਹੀ।  ਕੈਂਪ ਦੀ ਸ਼ੁਰੂਆਤ ਮਿਤੀ 29 ਮਈ, 2023 ਨੂੰ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵਧੀਆਂ ਜਾਣਕਾਰੀ ਦਿੱਤੀ। ਸ੍ਰੀ ਅਰਵਿੰਦ ਆਰ ਰਾਜਪੂਤ ਨੇ ‘ਸੁਨਹਿਰੀ ਭਵਿੱਖ’ ਲਈ ਕਿਰਤੀ ਯੋਜਨਾਵਾਂ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ। ਭਾਈ ਰਾਜਪਾਲ ਸਿੰਘ ਨੇ ‘ਗੁਰਬਾਣੀ ਅਨੁਸਾਰ ਜੀਵਨ-ਜਾਂਚ’ ਵਿਸ਼ਿਆਂ ਉੱਪਰ ਬਹੁਤ ਵਧੀਆਂ ਤਰੀਕੇ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿਵੇਂ ਅਸੀਂ ਗੁਰਬਾਣੀ ਵਿੱਚ ਦੱਸੇ ਗਏ ਤਰੀਕਿਆਂ ਨਾਲ ਵਧੀਆਂ ਜੀਵਨ ਬਤੀਤ ਕਰ ਸਕਦੇ ਹਾਂ। ਮਿਤੀ 30 ਮਈ 2023 ਨੂੰ ਸ. ਉਰਵਿੰਦਰ ਸਿੰਘ ਵੱਲੋਂ ‘ਅਸਲ ਅਮੀਰੀ ਕੀ ਹੈ’ ਉਪਰ ਜਾਣਕਾਰੀ ਦਿੱਤੀ। ਮਿਤੀ 31 ਮਈ 2023 ਡਾ. ਜਸਵੰਤ ਸਿੰਘ, ਡਾਇਰੈਕਟਰ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਨੀਟ, ਜੇਈਈ ਵਿੰਗ) ਨੇ ‘ਮਾਨਸਿਕ ਚਿੰਤਾ ਅਤੇ ਵਕਤੀ ਦਬਾਅ- ਸਮਾਧਾਨ’ ਵਿਸ਼ੇ ਉੱਪਰ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਵਿਦਿਆਰਥੀਆਂ ਨੂੰ ਵੱਧ ਰਹੀਂ ਚਿੰਤਾਂ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਬਾਰੇ ਦੱਸਿਆ। ਉਪਰੰਤ ਪ੍ਰੋ. ਜੀ. ਐਸ. ਰੰਧਾਵਾ ਨੇ ‘ਚੜ੍ਹਦੀ ਕਲਾ’ ਵਿਸ਼ੇ ਉੱਪਰ ਆਪਣੇ ਅਨਮੁੱਲੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਮਿਤੀ 01 ਜੂਨ ਨੂੰ ਡਾ.ਇੰਦਰਜੀਤ ਸਿੰਘ ਗੋਗੋਆਣੀ ਨੇ ‘ਕਰਮਕਾਂਡ, ਵਹਿਮ-ਭਰਮ ਅਤੇ ਗੁਰਮਤਿ’ ਵਿਸ਼ੇ ਤੇ ਚਾਨਣਾ ਪਾਉਦੇ ਹੋਏ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸ਼ਾਝੀ ਕੀਤੀ। ਉਪਰੰਤ ਡਾ. ਸਵਰਾਜ ਸਿੰਘ ਨੇ ‘ਪ੍ਰਵਾਸ’ ਵਿਸ਼ੇ ਰਾਹੀਂ ਦੱਸਿਆ ਕੇ ਨੌਜਵਾਨਾ ਵਿੱਚ ਬਾਹਰ ਜਾਣ ਦਾ ਰੁਝਾਣ ਦਿਨੋ ਦਿਨ ਵੱਧ ਦਾ ਜਾ ਰਿਹਾ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਉਹਨਾਂ ਨੇ ਬਾਹਰਲੇ ਦੇਸ਼ਾ ਵਿੱਚ ਰਹਿ ਕੇ ਆਉਣ ਵਾਲੀਆਂ ਮੁਸ਼ਕਲਾ ਬਾਰੇ ਬੜੀ ਡੂੰਘਾਈ ਨਾਲ ਦੱਸਿਆ। ਉਹਨਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਿਵੇ ਅਸੀਂ ਆਪਣੇ ਹੀ ਦੇਸ਼ ਵਿੱਚ ਰਹਿ ਕੇ ਵਧੀਆ ਮੁਕਾਮ ਹਾਸਿਲ ਕਰ ਸਕਦੇ ਹਾਂ। ਮਿਤੀ 02-ਜੂਨ ਨੂੰ ਡਾ. ਜਸਵਿੰਦਰ ਸਿੰਘ ਪਟਿਆਲਾ ਜੀ ਨੇ ਵਿਗਿਆਨ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਗਿਆਨ  ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਅਤੇ ਕਿਵੇਂ ਅਸੀਂ ਆਪਣੇ ਰੌਜ਼ਾਨਾਂ ਦੇ ਜੀਵਨ ਵਿੱਚ ਅਣਜਾਣੇ ਵਿੱਚ ਹੀ ਵਿਗਿਆਨਿਕ ਗਤੀਵਿਧੀਆਂ ਕਰ ਜਾਂਦੇ ਹਾ। ਕੈਂਪ ਦੌਰਾਨ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜਿਅਸ ਸਟੱਡੀਜ਼ ਦੇ ਵਿਦਿਆਰਥੀ ਭਾਈ ਸਿਮਰਨਜੀਤ ਸਿੰਘ ਵੱਲੋਂ ਜਪੁਜੀ ਸਾਹਿਬ ਬਾਣੀ, ਭਾਈ ਬਲਜੀਤ ਸਿੰਘ ਵੱਲੋਂ ਜਾਪ ਸਾਹਿਬ ਬਾਣੀ, ਭਾਈ ਹਰਦੀਪ ਸਿੰਘ ਤ੍ਵ ਪ੍ਰਸਾਦਿ ਸਵੱਯੇ ਅਤੇ ਭਾਈ ਅਮਰਤਦੀਪ ਸਿੰਘ ਵੱਲੋਂ ਆਨੰਦ ਸਾਹਿਬ ਬਾਣੀ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਗਈ। ਇਸ ਕੈਂਪ ਵਿੱਚ ਬਾਬਾ ਸੇਵਾ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਗੁਰਮਤਿ ਸਿਧਾਂਤਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਗੁਰਮਤਿ ਮਰਿਯਾਦਾ ਵਿੱਚ ਰਹਿ ਕਿ ਕਿਵੇਂ ਅਸੀਂ ਆਪਣੀਆਂ ਮੰਜਿਲਾਂ ਨੂੰ ਪ੍ਰਾਪਤ ਕਰ ਸਕਦੇ ਹਾ। ਉਨਾਂ ਵੱਲੋਂ ਸੰਸਥਾ ਵਿੱਚੋਂ ਪੜ੍ਹਾਈ ਕਰਕੇ ਉੱਚੇ ਅਹੁਦਿਆਂ ਤੇ ਪਹੁੰਚ ਚੁੱਕੇ ਵਿਦਿਆਰਥੀਆਂ ਬਾਰੇ ਵੀ ਦੱਸਿਆਂ ਅਤੇ ਉਹਨਾਂ ਨੇ ਕੈਂਪ ਵਿੱਚ ਆਏ ਵਿਦਿਆਰਥੀਆਂ ਨੂੰ ਇਹਨਾਂ ਤੋਂ ਸੇਧ ਲੈ ਕੇ ਅਤੇ ਮਿਹਨਤ ਕਰਕੇ ਆਪਣੇ ਵਧੀਆਂ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਭਾਈ ਵਰਿਆਮ ਸਿੰਘ, ਪ੍ਰਿੰਸਪੀਲ ਸ੍ਰੀ ਗੁਰੂ ਅੰਗਦ ਇੰਸਟੀਚਿਊਟ ਆਫ ਰਿਲੀਜਿਅਸ ਸਟੱਡੀਜ਼ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਸਾਰੇ ਕੈਂਪ ਦੇ ਸੰਚਾਲਨ ਦੀ ਸੇਵਾ ਸ. ਵਿਕਰਮਜੀਤ ਸਿੰਘ, ਨਵਜੋਤ ਸਿੰਘ ਅਤੇ ਬੀ.ਏ. , ਐੱਮ.ਏ. ਦੇ ਸਮੂਹ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਇਸ ਮੌਕੇ ਤੇ ਸ. ਅਵਤਾਰ ਸਿੰਘ ਬਾਜਵਾ, ਸਕੱਤਰ, ਨਿਸ਼ਾਨ-ਏ-ਸਿੱਖੀ ਚੈਰਟੇਬਲ ਟਰੱਸਟ, ਸ. ਹਰਨੰਦਨ ਸਿੰਘ, ਸਕੱਤਰ, ਸ. ਜਸਵਿੰਦਰਪਾਲ ਸਿੰਘ, ਡਾਇਰੈਕਟਰ ਵਾਤਾਵਰਣ ਸੰਭਾਲ ਵਿਭਾਗ ਅਤੇ ਵੱਖ-ਵੱਖ ਵਿਦਿੱਅਕ ਅਦਾਰਿਆਂ ਦੇ ਸਟਾਫ ਮੈਬਰ ਹਾਜ਼ਿਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *